20 ਬਹਿਲੋਲੀ ਸਿੱਕੇ, ਨਾ ਕਿ 20 ਰੁਪਏ (ਸੱਚਾ ਸੌਦਾ)

ਸੱਚਾ ਸੌਦਾ 
ਸਤਿਗੁਰੂ ਰਵਿਦਾਸ ਜੀ (ਰੈਦਾਸ, ਰਾਇਦਾਸ, ਰੋਹੀਦਾਸ, ਰੂਹੀ ਦਾਸ, ਰੋਬਿਦਾਸ) ਨੇ ਆਪਣੀ ਤੀਰਥ ਯਾਤਰਾ ਦੌਰਾਨ ਦੋ ਵਾਰ ਉੱਤਰੀ ਭਾਰਤ ਦਾ ਦੌਰਾ ਕੀਤਾ। ਗੁਰੂ ਰਵਿਦਾਸ ਜੀ ਨੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੂੰ 'ਚੂਹੜਕਾਣਾ' ਫਾਰੂਕਾਬਾਦ (ਇਹ ਸਥਾਨ ਹੁਣ ਪਾਕਿਸਤਾਨ ਵਿੱਚ ਹੈ) ਵਿਚ ਮਿਲੇ ਜਿਸ ਨੂੰ ਹੁਣ 'ਗੁਰਦੁਆਰਾ ਸੱਚਾ ਸੌਦਾ' ਕਿਹਾ ਜਾਂਦਾ ਹੈ। ਜਿੱਥੇ ਗੁਰੂ ਰਵਿਦਾਸ ਜੀ ਸਮੇਤ ਚਾਰ ਹੋਰ ਸੰਤਾਂ ਨੂੰ 20 ਬਹਿਲੋਲੀ (ਬਹਲੋਲੀ, ਬਹੁਲੋਲੀ, ਬਲੋਲੀ) ਸਿੱਕਿਆਂ ਦਾ ਭੋਜਨ ਛਕਾਇਆ ਗਿਆ ਸੀ, ਜੋ ਕਿ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ ਪਿਤਾ ਸ਼੍ਰੀ ਮਹਿਤਾ ਕਾਲੂ ਜੀ ਦੁਆਰਾ ਇੱਕ ਸੱਚੇ ਕਾਰੋਬਾਰ ਵਿੱਚ ਲਗਾਉਣ ਦੇ ਉਦੇਸ਼ ਨਾਲ ਦਿੱਤਾ ਗਿਆ ਸੀ। ਗੁਰੂ ਰਵਿਦਾਸ ਜੀ ਗੁਰੂ ਨਾਨਕ ਦੇਵ ਜੀ ਦੁਆਰਾ ਸੰਤਾਂ ਪ੍ਰਤੀ ਵਿਖਾਈ ਗਈ ਨਿਮਰਤਾ ਤੋਂ ਇੰਨੇ ਪ੍ਰਸੰਨ ਹੋਏ ਕਿ ਗੁਰੂ ਰਵਿਦਾਸ ਜੀ ਨੇ ਮੂਲ ਮੰਤਰ ਸ਼ਬਦ ਦਾ ਉਪਦੇਸ਼ ਦੇ ਕੇ ਗੁਰੂ ਨਾਨਕ ਦੇਵ ਜੀ ਨੂੰ 'ਨਾਮ' (ਸੱਚਾ ਸੌਦਾ) ਦੇ ਭੇਦ ਦੀ ਸ਼ੁਰੂਆਤ ਕੀਤੀ, ਅਤੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ। ਦੇਵ ਜੀ, ਇਸ ਦੀ ਭਗਤੀ ਦੁਆਰਾ, ਤੁਸੀਂ ਸਭ ਕੁਝ ਪ੍ਰਾਪਤ ਕਰੋਗੇ। ਦੀਖਿਆ ਸਮਾਗਮ ਵਿੱਚ, ਦੀਖਿਆ ਦੇਣ ਵਾਲਾ ਗੁਰੂ ਬਣ ਜਾਂਦਾ ਹੈ ਅਤੇ ਦੀਖਿਆ ਲੈਣ ਵਾਲਾ ਉਸ ਦਾ ਚੇਲਾ ਬਣ ਜਾਂਦਾ ਹੈ।

ਬਹਿਲੋਲੀ ਸਿੱਕੇ ਅਤੇ ਬਹਿਲੋਲ ਖਾਨ ਲੋਧੀ
ਇਹ ਬਹਿਲੋਲੀ ਸਿੱਕੇ ਬਹਿਲੋਲ ਖਾਨ ਲੋਧੀ (29ਵਾਂ ਦਿੱਲੀ ਦਾ ਸੁਲਤਾਨ) (ਜਨਮ 12 ਜੁਲਾਈ 1489) ਪਸ਼ਤੂਨ ਲੋਧੀ ਕਬੀਲੇ ਦਾ ਮੁਖੀ ਵਲੋਂ ਜਾਰੀਂ ਕਿੱਤੇ ਗਏ ਸਨ, ਬਹਿਲੋਲ ਖਾਨ ਲੋਧੀ ਦਿੱਲੀ ਸਲਤਨਤ ਵਿੱਚ ਲੋਧੀ ਰਾਜਵੰਸ਼ ਦਾ ਸੰਸਥਾਪਕ ਸੀ, ਜੋ ਇਸਨੇ ਸੱਯਦ ਵੰਸ਼ ਨੂੰ ਖਤਮ ਕਰਕੇ ਸਥਾਪਿਤ ਕੀਤਾ।  ਬਹਿਲੋਲ 19 ਅਪ੍ਰੈਲ 1451 ਨੂੰ ਰਾਜਵੰਸ਼ ਦਾ ਸੁਲਤਾਨ ਬਣਿਆ ਸੀ।


ਬਹਿਲੋਲ ਖਾਨ ਲੋਧੀ ਦੀਆ 4 ਔਲਾਦਾਂ ਸਨ। ਜਿਨਾਂ ਵਿੱਚ ਇੱਕ ਦਾ ਨਾਮ ਸਿਕੰਦਰ ਲੋਧੀ ਸੀ (ਉਹੀ ਸਿਕੰਦਰ ਲੋਧੀ ਜਿਸਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨੀ ਲੱਗ ਕੇ ਆਪਣਾ ਜੀਵਨ ਸਫਲ ਕੀਤਾ ਸੀ) 

40 ਬਹਿਲੋਲੀ ਸਿੱਕੇ ਮਿਲਾ ਕੇ ਇੱਕ ਟਂਕਾ (tanka) ਬਣਦਾ ਸੀ 
ਉਦਾਹਰਣ
ਮੇਰੇ ਕੋਲ ਤਾਂ ਫੁੱਟੀ ਕੌਡੀ ਵੀ ਨਹੀਂ ਬਚੀ। ਦੁਨੀਆ ਦਾ ਸਭ ਤੋਂ ਪੁਰਾਣਾ ਸਿੱਕਾ ਫੁੱਟੀ ਕੌਡੀ ਹੀ ਹੈ। ਇਸ ਨੂੰ ਫੁੱਟੀ ਕੌਡੀ ਦਾ ਨਾਂ ਇਸ ਲਈ ਦਿੱਤਾ ਗਿਆ ਕਿਉਂਕਿ ਇਸ ਦਾ ਇੱਕ ਪਾਸਾ ਫਟਿਆ ਹੋਇਆ ਹੁੰਦਾ ਸੀ। ਇਸੇ ਕਰਕੇ ਕੋਡੀ ਦੇ ਘੂੰਘੇ ਨੂੰ " ਫੁੱਟੀ ਕੋਡੀ" ਕਿਹਾ ਜਾਂਦਾ ਹੈ। ਤਿੰਨ ਫੁੱਟੀ ਕੌਡੀਆਂ ਦੇ ਘੂੰਘੇ ਇੱਕ ਪੂਰੀ ਕੌਡੀ ਦੇ ਬਰਾਬਰ ਹੁੰਦੇ ਸਨ। ਇਸ "ਕੌਡੀ" ਦੀ ਆਖ਼ਰੀ ਕਦਰ ਰੁਪਈਆ ਹੁੰਦਾ ਸੀ। ਇੱਕ ਰੁਪਈਆ 7680 ਫੁੱਟੀ ਕੋਡੀਆਂ ਦੇ ਬਰਾਬਰ ਹੁੰਦਾ ਸੀ। ਫੁੱਟੀ ਕੌਡੀ ਅਤੇ ਰੁਪਈਏ ਦੇ ਵਿਚਕਾਰ ਦਸ ਵੱਖ ਵੱਖ ਸਿੱਕੇ ਹੁੰਦੇ ਸਨ, ਜਿਨ੍ਹਾਂ ਨੂੰ ਕੌਡੀ , ਦਮੜੀ ,ਪਾਈ , ਧੇਲਾ , ਪੈਸਾ ਟਕਾ ,ਆਨਾ , ਦੁਆਨੀ , ਚੁਆਨੀ ,ਅਠੱਨੀ ਅਤੇ ਫਿਰ ਕਿਤੇ ਜਾਕੇ ਰੁਪਈਆ ਬਣਦਾ ਸੀ। ਮੁਦਾਰ ਦੇ ਰੂਪ ਵਿੱਚ ਇਨ੍ਹਾਂ ਦੀ ਕਦਰ ਕੁਝ ਇਸ ਤਰ੍ਹਾਂ ਸੀ,

3 ਫੁੱਟੀ ਕੌਡੀਆਂ = 1 ਕੌਡੀ
10 ਕੌਡੀਆਂ = 1 ਦਮੜੀ
02 ਦਮੜੀ = 1.5 ਪਾਈ
1.5 ਪਾਈ = 1ਧੇਲਾ
02 ਧੇਲੇ = 1 ਪੈਸਾ
02 ਪੈਸੇ = 1 ਟਕਾ
02 ਟਕੇ = 1 ਆਨਾ
02 ਆਨੇ = 1 ਦੁਆਨੀ
02 ਦੁਆਨੀਆਂ = 1 ਚੁਆਨੀ
02 ਚੁਆਨੀਆਂ = 1 ਅਠੱਨੀ
02 ਅਠੱਨੀਆਂ = 1 ਰੁਪਈਆ ਜਾਂ
16 ਆਨੇ = 1 ਰੁਪਈਆ

Comments

Popular posts from this blog

मान्यवर दीना भाना जी - बामसेफ एवंम बहुजन आंदोलन की नींव के पथ्थर

Dr. Ambedkar, A Brave Fighter – Lord Mountbatten

होली के त्योहार की असली कहानी