ਡਾਃ ਲੇਖ ਰਾਜ ਪ੍ਰਵਾਨਾ | Dr. Lekh Raj Parvana
ਮੈਂ ਜੋ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਜਾਣਕਾਰੀ ਇੱਕ ਇੰਟਰਵਿਊ ਵਿੱਚੋਂ ਲਈ ਗਈ ਹੈ। ਇਹ ਇੰਟਰਵਿਊ ਫਰਵਰੀ 1986 ਦੇ 'ਕੌਮੀ ਉਡਾਰੀਆਂ' ਦੇ ਅੰਕ ਵਿਚ ਛਪੀ ਸੀ। ਇਹ ਇੰਟਰਵਿਊ ਡਾਃ ਪ੍ਰਵਾਨਾ ਜੀ ਨਾਲ ‘ਕੌਮੀ ਉਡਾਰੀਆਂ’ (ਮਾਸਿਕ ਮੈਗਜ਼ੀਨ) ਦੇ ਮੁੱਖ ਸੰਪਾਦਕ ਸ੍ਰੀ ਸੀ. ਐਲ. ਚੁੰਬਰ ਜੀ ਦੁਆਰਾ ਕੀਤੀ ਗਿਆ ਸੀ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਸੰਦੇਸ਼ ਤੇ ਖੋਜ ਕਰਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲੇ ਡਾ: ਲੇਖ ਰਾਜ ਪ੍ਰਵਾਨਾ, ਅੰਡਰ ਸੈਕਟਰੀ, ਪੰਜਾਬ ਵਿਧਾਨ ਸਭਾ। ਡਾ: ਲੇਖ ਰਾਜ ਪ੍ਰਵਾਨਾ ਜੀ ਦੀ ਗੁਰੂ ਰਵਿਦਾਸ ਸਬੰਧੀ ਖੋਜ ? ਡਾ. ਪ੍ਰਵਾਨਾ ਜੀ ! ਸਭ ਤੋਂ ਪਹਿਲੋਂ ਅਸੀਂ ਆਪਣੇ ਵੱਲੋਂ ਅਤੇ ਕੌਮੀ ਉਡਾਰੀਆਂ ਦੇ ਪਾਠਕਾਂ ਅਤੇ ਸ਼ੁਭਚਿੰਤਕਾਂ ਵੱਲੋਂ ਆਪ ਨੂੰ ਪੀ. ਐਚ. ਡੀ. ਦੀ ਡਿਗਰੀ ਮਿਲਣ ਤੇ ਵਧਾਈ ਦਿੰਦੇ ਹਾਂ ਅਤੇ ਆਪ ਦੀ ਹਰ ਖੇਤਰ ਵਿਚ ਹੋਰ ਤਰੱਕੀ ਦੀ ਕਾਮਨਾ ਕਰਦੇ ਹਾਂ। ਚੁੰਬਰ ਸਾਹਿਬ ! ਆਪ ਦੀ ਇਸ ਕਦਰਦਾਨੀ ਦਾ ਮੈਂ ਦਿਲੋਂ ਧੰਨਵਾਦੀ ਹਾਂ ਕਿ ਮੈਨੂੰ ਆਪ ਨੇ ਇਹ ਮਾਣ ਬਖਸ਼ਿਆ ਹੈ ਕਿ ਮੈਂ ਆਪਦੇ ਪਾਠਕਾਂ ਨਾਲ ਆਪਣੀ ਗੁਰੂ ਰਵਿਦਾਸ ਸਬੰਧੀ ਖੋਜ ਸਾਂਝੀ ਕਰ ਸਕਾਂ ਅਤੇ ਆਪ ਦੇ ਹੋਰ ਸਵਾਲਾਂ ਦੇ ਜਵਾਬ ਦੇ ਸਕਾਂ। ? ਆਪਣੇ ਮੁੱਢਲੇ ਵਿਦਿਅਕ ਜੀਵਨ ਬਾਰੇ ਚਾਨਣਾ ਪਾਓਗੇ ? ਪ੍ਰਵਾਨਾ ਜੀ :- ਸਵਾਲ ਬੜਾ ਨਾਜ਼ੁਕ ਹੈ ਲੇਕਿਨ ਇਸ ਦਾ ਜਵਾਬ ਵੀ ਦੇਣੋਂ ਮੈਨੂੰ ...