Posts

Showing posts from December, 2022

Ram Khobragade ਰਾਮ ਖੋਬਰਾਗੜੇ ਜੀ : BAMCEF, DS-4 ਅਤੇ BSP ਦੇ ਕੋ-ਫਾਊਂਡਰ (ਸਹਿ-ਸੰਸਥਾਪਕ)– ਜਿਨ੍ਹਾਂ ਨੂੰ ਲੋਕਾਂ ਨੇ ਭੁੱਲਾ ਦਿੱਤਾ

Image
ਅੱਜ ਮੈਂ ਤੁਹਾਡੇ ਸਾਹਮਣੇ ਇੱਕ ਅਜਿਹੇ ਸ਼ਖਸ ਦੀ ਗੱਲ ਕਰਨਾ ਚਾਹੁੰਦਾ ਹਾਂ ਜਿਸ ਨੂੰ ਅਸੀਂ ਬਹੁਜਨ ਲਹਿਰ ਵਿਚ ਬਹੁਤ ਜਲਦੀ ਭੁੱਲ ਗਏ ਹਾਂ। ਐਡਵੋਕੇਟ ਰਾਮ ਖੋਬਰਾਗੜੇ ਜੀ – ਇਹ ਨਾਂ ਸੁਣ ਕੇ ਕਈਆਂ ਨੂੰ ਯਾਦ ਵੀ ਨਹੀਂ ਆਉਂਦਾ, ਪਰ ਸੱਚ ਤਾਂ ਇਹ ਹੈ ਕਿ ਉਹ ਬਾਮਸੈਫ, DS-4 ਅਤੇ ਬਹੁਜਨ ਸਮਾਜ ਪਾਰਟੀ (BSP) ਦੇ ਸੰਸਥਾਪਕ ਮੈਂਬਰ ਸਨ। ਅੱਜ ਲੋਕ ਸਿਰਫ ਕਾਂਸ਼ੀ ਰਾਮ ਜੀ, ਡੀ.ਕੇ. ਖਾਪਰੜੇ ਜੀ ਅਤੇ ਕਦੇ-ਕਦਾਈਂ ਦੀਨਾਭਾਨਾ ਜੀ ਦਾ ਨਾਂ ਲੈਂਦੇ ਨੇ – ਰਾਮ ਖੋਬਰਾਗੜੇ ਜੀ ਨੂੰ ਕੋਈ ਨਹੀਂ ਯਾਦ ਕਰਦਾ। ਇਹ ਬਹੁਤ ਵੱਡੀ ਗਲਤੀ ਹੈ, ਕਿਉਂਕਿ ਬਿਨਾਂ ਉਨ੍ਹਾਂ ਵਰਗੇ ਲੋਕਾਂ ਦੇ ਯੋਗਦਾਨ ਤੋਂ ਅੱਜ ਦੀ ਬਹੁਜਨ ਜਾਗਰੂਕਤਾ ਅਤੇ BSP ਨਹੀਂ ਬਣ ਸਕਦੀ ਸੀ। ਸ਼ੁਰੂਆਤ ਅਤੇ ਕਾਂਸ਼ੀ ਰਾਮ ਜੀ ਨਾਲ ਮਿਲਾਪ ਰਾਮ ਖੋਬਰਾਗੜੇ ਜੀ ਇੱਕ ਵਕੀਲ ਸਨ, IFCI ਐਮਪਲਾਈਜ਼ ਯੂਨੀਅਨ ਦੇ ਜਨਰਲ ਸੈਕਟਰੀ ਰਹੇ, ਲੇਖਕ, ਕਵੀ ਅਤੇ "ਜਨ ਆਂਦੋਲਨ ਕਾ ਸਜਾਗ ਪ੍ਰਹਰੀ" ਮੈਗਜ਼ੀਨ ਦੇ ਐਡੀਟਰ ਵੀ। ਉਨ੍ਹਾਂ ਦਾ ਜਨਮ ਅਤੇ ਬਚਪਨ ਬਾਰੇ ਵਿਸਥਾਰ ਨਹੀਂ ਮਿਲਦਾ, ਪਰ ਉਹ ਸ਼ੁਰੂ ਤੋਂ ਹੀ ਅੰਬੇਡਕਰਵਾਦੀ ਵਿਚਾਰਾਂ ਨਾਲ ਜੁੜੇ ਹੋਏ ਸਨ। 1971 ਵਿਚ ਜਦੋਂ ਬਾਮਸੈਫ ਦੀ ਅਨੌਪਚਾਰਿਕ ਸ਼ੁਰੂਆਤ ਹੋਈ ਤਾਂ ਰਾਮ ਖੋਬਰਾਗੜੇ ਜੀ ਕਾਂਸ਼ੀ ਰਾਮ ਜੀ, ਡੀ.ਕੇ. ਖਾਪਰੜੇ ਅਤੇ ਦੀਨਾਭਾਨਾ ਨਾਲ ਮਿਲ ਕੇ ਇਸ ਨੂੰ ਖੜ੍ਹਾ ਕਰਨ ਵਾਲੇ ਚਾਰ ਮੁੱਖ ਬੰਦਿਆਂ ਵਿਚੋਂ ਇੱਕ ਸਨ। ਉਹ ਕਾਂਸ਼ੀ ਰਾਮ ਜੀ ਦੇ ਬਹੁਤ ਨਜ਼ਦੀਕੀ ਸਾਥੀ ਰਹ...