ਸਤਿਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ
ਸਤਿਗੁਰੂ ਰਵਿਦਾਸ ਜੀ ਦੇ ਜੀਵਨ ਕਾਲ ਨਾਲ ਸਬੰਧਿਤ ਪੰਜਾਬ ਵਿਚ ਉਹਨਾ ਦੀਆਂ ਯਾਤਰਾਵਾਂ ਬਾਰੇ ਪੜਣ ਨੂੰ ਮਿਲਦਾ ਹੈ। ਇਸੇ ਤਰਾਂ ਦੁਆਬੇ ਵਿਚ ਵੀ ਸਤਿਗੁਰੂ ਰਵਿਦਾਸ ਜੀ ਜਿਲਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਚੱਕ ਹਕੀਮ ਆਏ। ਜਿਥੇ ਕਿ ਉਹ 70 ਦਿਨ ਰਹੇ। 1485 ਈ ਵਿਚ ਹਾੜ ਦੇ ਮਹੀਨੇ ਪੰਜਾਬ ਦੀ ਯਾਤਰਾ ਦੌਰਾਨ ਉਸ ਵਕਤ ਉਹਨਾ ਨਾਲ ਸਤਿਗੁਰੂ ਕਬੀਰ ਜੀ ਅਤੇ ਸਤਿਗੁਰੂ ਧੰਨਾ ਜੀ ਵੀ ਨਾਲ ਸਨ। ਵੱਖ ਵੱਖ ਥਾਂਵਾਂ ਤੇ ਲੋਕਾਈ ਨੂੰ ਤਾਰਦੇ ਹੋਏ ਪਿੰਡ ਚੌਕ ਹਕੀਮ ਵਿਖੇ ਆਣ ਕੇ ਡੇਰੇ ਲਾਏ। ਇਹ ਅਸਥਾਨ ਉਸ ਸਮੇਂ ਦੇ ਇਸਲਾਮੀ ਧਾਰਮਿਕ ਆਗੂ ਸਾਈਂ ਹਜਰਤ ਮੀਆਂ ਦੀ ਜਾਇਦਾਦ ਸੀ। ਸਾਂਈ ਮੀਆਂ ਨੇ ਇਹਨਾਂ ਮਹਾਂਪੁਰਸ਼ਾਂ ਨੂੰ ਇਥੋਂ ਚਲੇ ਜਾਣ ਲਈ ਕਿਹਾ ਪ੍ਰੰਤੂ ਗੁਰੂ ਰਵਿਦਾਸ ਜੀ ਨੇ ਮੀਆਂ ਨੂੰ ਕਿਹਾ ਕਿ ਅਸੀ ਇਕ ਰਾਤ ਰੁਕਣਾ ਸਵੇਰੇ ਚਲਾ ਜਾਣਾ ਹੈ ਪਰ ਸਾਂਈ ਮੀਆਂ ਜਿੱਦ ਕਰਨ ਲੱਗਾ ਤੇ ਗੁਰੂ ਰਵਿਦਾਸ ਜੀ ਨੇ ਮੀਆਂ ਨੂੰ ਕਿਹਾ ਕਿ ਤੂੰ ਅੱਲਾ ਦਾ ਮੁਰੀਦ ਹੈ ਪਰ ਤੂੰ ਇਸ ਔਲਾ ਦੀ ਜਮੀਨ ਨੂੰ ਆਪਣੀ ਕਿਵੇਂ ਸਮਝੀ ਬੈਠਾ ਹੈ ਇਹ ਬਚਨ ਸੁਣ ਕੇ ਸਾਂਈ ਮੀਆਂ ਨੂੰ ਕੋਈ ਜਵਾਬ ਨਹੀ ਆਇਆ ਅਤੇ ਝੂਠਾ ਹੋਇਆ ਗੁੱਸੇ ਵਿਚ ਆਪਣੀ ਰਹਾਇਸ਼ ਤੇ ਚਲਾ ਗਿਆ। ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਿਰ, ਚੱਕ ਹਕੀਮ, ਤਹਿਸੀਲ ਫਗਵਾੜਾ, ਜਿਲਾ ਕਪੂਰਥਲਾ ਬਾਉਲੀ ਸਾਹਿਬ ਸਾਂਈ ਮੀਆਂ ਹਰ ਰੋਜ ਦੀ ਤਰਾਂ ਜਦੋ ਸਵੇਰੇ ਨਮਾਜ ਅਦਾ ਕਰ ਰਿਹਾ ਸੀ ਤਾਂ ਮਨ ਅੰਦਰ ਅਨੰਦ...