ਸਤਿਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ
ਸਤਿਗੁਰੂ ਰਵਿਦਾਸ ਜੀ ਦੇ ਜੀਵਨ ਕਾਲ ਨਾਲ ਸਬੰਧਿਤ ਪੰਜਾਬ ਵਿਚ ਉਹਨਾ ਦੀਆਂ ਯਾਤਰਾਵਾਂ ਬਾਰੇ ਪੜਣ ਨੂੰ ਮਿਲਦਾ ਹੈ। ਇਸੇ ਤਰਾਂ ਦੁਆਬੇ ਵਿਚ ਵੀ ਸਤਿਗੁਰੂ ਰਵਿਦਾਸ ਜੀ ਜਿਲਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਚੱਕ ਹਕੀਮ ਆਏ। ਜਿਥੇ ਕਿ ਉਹ 70 ਦਿਨ ਰਹੇ। 1485 ਈ ਵਿਚ ਹਾੜ ਦੇ ਮਹੀਨੇ ਪੰਜਾਬ ਦੀ ਯਾਤਰਾ ਦੌਰਾਨ ਉਸ ਵਕਤ ਉਹਨਾ ਨਾਲ ਸਤਿਗੁਰੂ ਕਬੀਰ ਜੀ ਅਤੇ ਸਤਿਗੁਰੂ ਧੰਨਾ ਜੀ ਵੀ ਨਾਲ ਸਨ। ਵੱਖ ਵੱਖ ਥਾਂਵਾਂ ਤੇ ਲੋਕਾਈ ਨੂੰ ਤਾਰਦੇ ਹੋਏ ਪਿੰਡ ਚੌਕ ਹਕੀਮ ਵਿਖੇ ਆਣ ਕੇ ਡੇਰੇ ਲਾਏ। ਇਹ ਅਸਥਾਨ ਉਸ ਸਮੇਂ ਦੇ ਇਸਲਾਮੀ ਧਾਰਮਿਕ ਆਗੂ ਸਾਈਂ ਹਜਰਤ ਮੀਆਂ ਦੀ ਜਾਇਦਾਦ ਸੀ। ਸਾਂਈ ਮੀਆਂ ਨੇ ਇਹਨਾਂ ਮਹਾਂਪੁਰਸ਼ਾਂ ਨੂੰ ਇਥੋਂ ਚਲੇ ਜਾਣ ਲਈ ਕਿਹਾ ਪ੍ਰੰਤੂ ਗੁਰੂ ਰਵਿਦਾਸ ਜੀ ਨੇ ਮੀਆਂ ਨੂੰ ਕਿਹਾ ਕਿ ਅਸੀ ਇਕ ਰਾਤ ਰੁਕਣਾ ਸਵੇਰੇ ਚਲਾ ਜਾਣਾ ਹੈ ਪਰ ਸਾਂਈ ਮੀਆਂ ਜਿੱਦ ਕਰਨ ਲੱਗਾ ਤੇ ਗੁਰੂ ਰਵਿਦਾਸ ਜੀ ਨੇ ਮੀਆਂ ਨੂੰ ਕਿਹਾ ਕਿ ਤੂੰ ਅੱਲਾ ਦਾ ਮੁਰੀਦ ਹੈ ਪਰ ਤੂੰ ਇਸ ਔਲਾ ਦੀ ਜਮੀਨ ਨੂੰ ਆਪਣੀ ਕਿਵੇਂ ਸਮਝੀ ਬੈਠਾ ਹੈ ਇਹ ਬਚਨ ਸੁਣ ਕੇ ਸਾਂਈ ਮੀਆਂ ਨੂੰ ਕੋਈ ਜਵਾਬ ਨਹੀ ਆਇਆ ਅਤੇ ਝੂਠਾ ਹੋਇਆ ਗੁੱਸੇ ਵਿਚ ਆਪਣੀ ਰਹਾਇਸ਼ ਤੇ ਚਲਾ ਗਿਆ।
ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਿਰ, ਚੱਕ ਹਕੀਮ, ਤਹਿਸੀਲ ਫਗਵਾੜਾ, ਜਿਲਾ ਕਪੂਰਥਲਾ
ਬਾਉਲੀ ਸਾਹਿਬ
ਸਾਂਈ ਮੀਆਂ ਹਰ ਰੋਜ ਦੀ ਤਰਾਂ ਜਦੋ ਸਵੇਰੇ ਨਮਾਜ ਅਦਾ ਕਰ ਰਿਹਾ ਸੀ ਤਾਂ ਮਨ ਅੰਦਰ ਅਨੰਦ ਪੈਦਾ ਹੋਣ ਦੀ ਬਜਾਇ ਵਾਰ ਵਾਰ ਤਲਖ ਉਠਦੀ ਰਹੀ। ਅਖੀਰ ਔਲਾ ਦੀ ਅਵਾਜ ਆਈ ਕਿ ਜਿਸਨੂੰ ਤੂੰ ਲੱਭ ਰਿਹਾ ਹੈ ਉਸ ਨਾਲ ਤਾਂ ਤੂੰ ਤਲਖ ਸੇਵਾਦ ਕੀਤੇ ਹਨ। ਮਨ ਦੀ ਤਪਸ ਨੂੰ ਲੈ ਕੇ ਸਾਂਈ ਮੀਆਂ ਦਿਨ ਚੜਣ ਤੋਂ ਪਹਿਲਾਂ ਗੁਰੂ ਰਵਿਦਾਸ ਜੀ ਦੇ ਚਰਨਾਂ ਵਿਚ ਹਾਜਰ ਹੋ ਗਿਆ ਅਤੇ ਭੁੱਲ ਬਖਸ਼ਾਈ ਤੇ ਤਿੰਨੇ ਮਹਾਂਪੁਰਸ਼ਾਂ ਨੂੰ ਹਮੇਸ਼ਾ ਵਾਸਤੇ ਰੁੱਕਣ ਲਈ ਬੇਨਤੀ ਕੀਤੀ। ਤਿੰਨੇ ਮਹਾਂਪਰੁਸ਼ ਫਿਰ ਮੀਆਂ ਦਾ ਪ੍ਰੇਮ ਦੇਖ ਕੇ ਇਥੇ 70 ਦਿਨ ਤੱਕ ਰੁੱਕੇ ਅਤੇ ਸੰਗਤਾਂ ਨੂੰ ਬਾਣੀ ਅਤੇ ਸਤਿਸੰਗ ਨਾਲ ਨਿਹਾਲ ਕਰਦੇ ਰਹੇ। ਇਨਾਂ 70 ਦਿਨਾਂ ਦੌਰਾਨ ਇਥੇ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ। ਫਿਰ ਆਪ ਤਿੰਨੋ ਮਹਾਂਪੁਰਸ਼ ਜੰਡਿਆਲਾ ਗੁਰੂ ਤੋਂ ਹੁੰਦੇ ਹੋਏ ਅਟਾਰੀ ਬਾਰਡਰ ਨੇੜੇ ਪਿੰਡ ਚੂਹੜਕਾਣੇ ਦੀ ਮੰਡੀ ਵਿਖੇ ਰੋਕ ਇਸ ਅਸਥਾਨ ਦਾ ਵੀ ਆਪਣਾ ਇਕ ਵੱਖਰਾ ਗੋਰਵਮਈ ਇਤਿਹਾਸ ਹੈ।
ਪੰਜਾਬ ਦੀ ਧਰਤੀ ਤੇ ਗੁਰੂ ਰਵਿਦਾਸ ਜੀ ਦੀ ਯਾਦ ਵਿਚ ਪਹਿਲਾ ਸਥਾਨ ਸੰਤ ਹੀਰਾ ਦਾਸ ਜੀ ਦੀ ਮਹਿਨਤ ਸਦਕਾ ਬਣਿਆ।
ਦੀਨ ਦੁਨੀਆ ਦੀ ਯਾਤਰਾ ਕਰਨ ਉਪਰੰਤ ਸੰਤ ਬਾਬਾ ਹੀਰਾ ਦਾਸ ਜੀ ਸੰਨ 1845 ਈ ਚੱਕ ਹਕੀਮ ਦੀ ਧਰਤੀ ਤੇ ਪਹੁੰਚੇ। ਸੰਤ ਬਾਬਾ ਹੀਰਾ ਦਾਸ ਜੀ ਨੇ ਕਰੜੀ ਮਹਿਨਤ ਕਰਕੇ ਗੁਰੂ ਰਵਿਦਾਸ ਜੀ ਦੀ ਯਾਦਗਾਰ ਦਾ ਦਰਬਾਰ ਬਣਾਉਣਾ ਆਰੰਭ ਕੀਤਾ। ਆਪ ਜੀ ਦਾ ਸਾਥ ਸੰਤ ਹਜ਼ਰਤ ਬਾਬਾ ਅਬਦੁੱਲਾ ਸ਼ਾਹ (ਰੋਜ਼ਾ ਸ਼ਰੀਫ ਮੰਡਲੀ) ਅਤੇ ਸੰਤ ਸ਼੍ਰੀ ਠਾਕੁਰ ਦਾਸ ਹਰੀਪੁਰ ਖਾਲਸਾ (ਫਿਲੌਰ) ਵਾਲੇ ਦਿੰਦੇ ਰਹੇ ਅਤੇ ਮੰਦਿਰ ਦੀ ਹੋ ਰਹੀ ਉਸਾਰੀ ਬਾਰੇ ਲੋਕਾਈ ਨੇ ਸੋਚਿਆ ਵੀ ਨਹੀ ਸੀ ਕਿ ਇਹ ਮੰਦਿਰ ਗੁਰੂ ਰਵਿਦਾਸ ਜੀ ਦੀ ਯਾਦ ਵਿਚ ਬਣ ਰਿਹਾ ਹੈ। ਇਹ ਮੰਦਿਰ ਬਣ ਕੇ ਤਿਆਰ ਹੋ ਗਿਆ ਤਾਂ ਜਦੋ ਸੰਤ ਬਾਬਾ ਹੀਰਾ ਦਾਸ ਜੀ ਨੇ ਇਸ ਮੰਦਿਰ ਦੇ ਮੁੱਖ ਦੁਆਰ ਤੇ ਦੇਹਰਾ ਸ਼ੀ ਗੁਰੂ ਰਵਿਦਾਸ ਸੱਚਖੰਡ ਲਿਖ ਦਿੱਤਾ ਤਾਂ ਜਾਤ ਅਭਿਮਾਨੀਆਂ ਨੂੰ ਗੁਰੂ ਰਵਿਦਾਸ ਜੀ ਦੀ ਯਾਦ ਚ ਬਣਿਆ ਮੰਦਿਰ ਚੰਗਾ ਨਾ ਲੱਗਾ
ਸੰਤ ਹੀਰਾ ਦਾਸ ਜੀ
ਸੰਤ ਸ਼੍ਰੀ ਠਾਕੁਰ ਦਾਸ ਹਰੀਪੁਰ (ਫਿਲੌਰ)
ਸੰਤ ਹਜ਼ਰਤ ਬਾਬਾ ਅਬਦੁੱਲਾ ਸ਼ਾਹ (ਰੋਜ਼ਾ ਸ਼ਰੀਫ ਮੰਡਲੀ)
ਜਾਤ ਅਭਿਮਾਨੀਆਂ ਨੇ ਕਪੂਰਥਲਾ ਰਿਆਸਤ ਦੇ ਰਾਜਾ ਜਗਤਜੀਤ ਸਿੰਘ ਕੋਲ ਸ਼ਿਕਾਇਤ ਕਰ ਦਿੱਤੀ ਅਤੇ ਬਾਬਾ ਹੀਰਾ ਦਾਸ ਜੀ ਨੂੰ ਜੇਲ ਵਿਚ ਡੱਕ ਦਿੱਤਾ ਪ੍ਰੰਤੂ ਰਾਜਾ ਜਗਤਜੀਤ ਸਿੰਘ ਨੇ ਬਾਬਾ ਹੀਰਾ ਦਾਸ ਜੀ ਦੀ ਭਗਤੀ ਭਾਵ ਅਤੇ ਉਹਨਾ ਦੇ ਬਚਨਾਂ ਤੋ ਪੁੱਤਰ ਪ੍ਰਾਪਤੀ ਉਪਰੰਤ ਬਾਬਾ ਜੀ ਨੂੰ ਇਥੇ ਬਾ ਇੱਜਤ ਰਿਹਾ ਕੀਤਾ, ਰਾਜਾ ਜਗਤਜੀਤ ਸਿੰਘ ਨੇ ਇਕ ਵੱਡੇ ਜਲੂਸ ਦੀ ਸ਼ਕਲ ਵਿਚ ਹਾਥੀ ਘੋੜਿਆਂ ਦੇ ਕਾਫਲੇ ਨਾਲ ਬਾਬਾ ਜੀ ਨੂੰ ਦਰਬਾਰ ਵਿਚ ਛੱਡਣ ਆਇਆ ਅਤੇ ਕੁੱਝ ਜਮੀਨ ਦਰਬਾਰ ਨੂੰ ਦੇਣ ਦੀ ਇੱਛਾ ਵੀ ਪ੍ਰਗਟ ਕੀਤੀ ।
ਰਾਜਾ ਜਗਤਜੀਤ ਸਿੰਘ : ਕਪੂਰਥਲੇ ਦੇ ਰਾਜਾ
ਬਾਬਾ ਹੀਰਾ ਦਾਸ ਜੀ ਦੇ ਨਾਂਹ ਕਰਨ ਦੇ ਬਾਵਜੂਦ ਰਾਜਾ ਜਗਤਜੀਤ ਸਿੰਘ ਆਪਣੀ ਹੱਥ ਲਿਖਤ ਛੁਪਾ ਕੇ ਮੰਦਿਰ ਦੀ ਗੋਲਕ ਵਿਚ ਪਾ ਗਿਆ। ਇਹ ਲੱਗਭਗ 22 ਏਕੜ ਜਮੀਨ ਪਲਾਹੀ ਰੋਡ ਫਗਵਾੜਾ ਸਥਿਤ ਹੈ। ਅਤੇ ਇਸੇ ਜਮੀਨ ਤੇ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। ਜਿਥੇ ਸੰਗਤਾ ਇਸ ਹਸਪਤਾਲ ਵਿਚ ਆਪਣਾ ਇਲਾਜ ਕਰਾ ਕੇ ਲਾਭ ਉਠਾ ਰਹੀਆਂ ਹਨ।
ਇਸ ਸਮੇਂ ਮੌਜੂਦਾ ਗੱਦੀ ਨਸ਼ੀਨ ਮਹੰਤ ਪ੍ਰਸ਼ੋਤਮ ਲਾਲ ਜੀ ਮਹਾਂਪੁਰਸ਼ਾਂ ਦੇ ਦਰਸਾਏ ਰਸਤੇ ਤੇ ਚੱਲਦੇ ਹੋਏ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਇਤਿਹਾਸ ਦਾ ਪ੍ਰਚਾਰ ਕਰ ਰਹੇ ਹਨ। ਇਸ ਇਤਿਹਾਸਿਕ ਸਥਾਨ ਦੀ ਸਾਂਭ ਸੰਭਾਲ ਅਤੇ ਪ੍ਰਚਾਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ।
108 ਸੰਤ ਨਿਰੰਜਨ ਦਾਸ ਮਹਾਰਾਜ ਜੀ ਗੱਦੀਨਸ਼ੀਨ ਡੇਰਾ ਸੱਚਖੰਡ ਬੱਲਾ
ਭੀਮ ਆਰਮੀ ਚੀਫ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਰਾਵਣ













Comments
Post a Comment