ਭਾਈ ਗੁਰਦਾਸ ਜੀ ਦੀਆ ਵਾਰਾਂ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤਿ
ਭਾਈ ਗੁਰਦਾਸ ਜੀ, ਜਿਹਨਾਂ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਹੈ, ਨੇ ਵੀ ਆਪਣੀ ੧੦ ਵਾਰ, ਪਉੜੀ ੧੭ ਸਾਰੀ ਦੀ ਸਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤਿ 'ਚ ਲਿਖੀ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਾਨਤਾ ਇਸ ਪ੍ਰਕਾਰ ਦਰਸਾਈ ਹੈ ਭਗਤੁ ਭਗਤੁ ਜਗਿ ਵਜਿਆ; ਚਹੁੰ ਚਕਾਂ ਦੇ ਵਿਚਿ ਚਮਰੇਟਾ। ਪਾਣ੍ਹਾ ਗੰਢੈ ਰਾਹ ਵਿਚਿ; ਕੁਲਾ ਧਰਮ ਢੋਇ ਢੋਰ ਸਮੇਟਾ। ਜਿਉ ਕਰਿ ਮੈਲੈ ਚੀਥੜੈ; ਹੀਰਾ ਲਾਲੁ ਅਮੋਲੁ ਪਲੇਟਾ। ਚਹੁੰ ਵਰਨਾ ਉਪਦੇਸਦਾ; ਗਿਆਨ ਧਿਆਨੁ ਕਰਿ ਭਗਤਿ ਸਹੇਟਾ। ਨ੍ਹਾਵਣਿ ਆਇਆ ਸੰਗੁ ਮਿਲਿ; ਬਾਨਾਰਸ ਕਰਿ ਗੰਗਾ ਥੇਟਾ । ਕਢਿ ਕਸੀਰਾ ਸਉਪਿਆ; ਰਵਿਦਾਸੈ ਗੰਗਾ ਦੀ ਭੇਟਾ। ਲਗਾ ਪੁਰਬੁ ਅਭੀਚ ਦਾ; ਡਿਠਾ ਚਲਿਤੁ ਅਚਰਜੁ ਅਮੇਟਾ। ਲਇਆ ਕਸੀਰਾ ਹਥੁ ਕਢਿ; ਸੂਤੁ ਇਕੁ ਜਿਉ ਤਾਣਾ ਪੇਟਾ। ਭਗਤ ਜਨਾਂ, ਹਰਿ ਮਾਂ ਪਿਉ ਬੇਟਾ ॥੧੭॥